Saturday, January 21, 2012

ਇੱਕ ਮਾਂ ਦਾ ਪਿਆਰ ਪਿਓ ਦੀ ਫਟਕਾਰ ,

ਇੱਕ ਮਾਂ ਦਾ ਪਿਆਰ , ਦੂਜਾ ਪਿਓ ਦੀ ਫਟਕਾਰ ,
ਕਿਸਮਤ ਨਾਲ ਮਿਲਦੀ ਹੈ ,

ਇੱਕ ਬਾਂਣੀ ਦਾ ਖੁਮਾਰ , ਦੂਜਾ ਰੱਬ ਤੇ ਇਤਬਾਰ ,
ਕਿਸਮਤ ਨਾਲ ਮਿਲਦਾ ਹੈ ,

ਇੱਕ ਮਾਂ ਦੀ ਇੱਛਾ , ਦੂਜਾ ਪੰਜਾਬੀ ਵਿਰਸਾ ,
ਕਿਸਮਤ ਨਾਲ ਮਿਲਦਾ ਹੈ ,

ਮਾਂ ਤਾਂ ਆਖਰ ਮਾਂ ਹੁੰਦੀ ਹੈ.

ਬੋਹੜ ਪਿੱਪਲ ਬੋਹੜ ਪਿੱਪਲ ਦੀ ਛਾਂ ਨਾਲੋਂ,,,,,
ਗੁੜੀ ਮਾਂ ਦੀ ਛਾਂ ਹੁੰਦੀ ਹੈ…..
ਰੱਬ ਵੀ ਆਪਣੀ ਥਾਂ ਠੀਕ,,,,,
ਪਰ ਮਾਂ ਤਾਂ ਆਖਰ ਮਾਂ ਹੁੰਦੀ ਹੈ

ਅੱਜ ਦੀ ਕੁੜੀ ,

ਸਾਗਰ ਬਣਨਾ ਹੈ ਨਦੀ ਤੇ ਨਾਲਿਆਂ ਨੇ ,ਇਕ-ਇਕ ਘਰ ਨੇ ਪਿੰਡ ਤੇ ਗਿਰਾਂ ਬਣਨੈ 

ਕਤਰਾ-ਕਤਰਾ ਜੋ ਮੀਂਹ ਦਾ ਵਰਸਦਾ ਏ , ਅੱਜ ਇਨ੍ਹਾਂ ਕਤਰਿਆਂ ਨੇ ਕੱਲ੍ਹ ਝਨਾ ਬਣਨੈ 

ਇਕ ਨਿੱਕੇ ਜਿਹੇ ਬੀਜ ਨੂੰ ਸੁਟ ਦੇਵੋਂ ,ਇਸੇ ਬੀਜ ਨੇ ਬੋਹੜ ਦੀ ਛਾਂ ਬਣਨੈ 

ਅੱਜ ਦੀ ਕਲੀ ਨੇ ਕੱਲ੍ਹ ਨੂੰ ਫੁੱਲ ਬਣਨੈ ,ਅੱਜ ਦੀ ਕੁੜੀ ਨੇ ਕੱਲ੍ਹ ਨੂੰ ਮਾਂ ਬਣਨੈ .....

ਮਾਂ ਹੁੰਦੀ ਏ ਮਾਂ, ਓ ਦੁਨੀਆਂ ਵਾਲਿਉ..

ਮਾਂ ਹੁੰਦੀ ਏ ਮਾਂ, ਓ ਦੁਨੀਆਂ ਵਾਲਿਉ..
ਮਾਂ ਹੈ ਠੰਡੜੀ ਛਾਂ , ਓ ਦੁਨੀਆਂ ਵਾਲਿਉ..
ਮਾਂ ਬਿਨਾਂ ਕੋਈ ਨ ਲਾਡ ਲਡਾਉਂਦਾ.. ਰੋਂਦਿਆ ਨੂੰ ਨ ਚੁਪ ਕਰਾਉਂਦਾ..
ਖੋ ਲੈਂਦੇ ਟੁੱਕ ਕਾਂ , ਓ ਦੁਨੀਆਂ ਵਾਲਿਉ..
ਬੱਚਿਆ ਦਾ ਦੁਖ ਮਾਂ ਹੈ ਸਹਿਂਦੀ, ਗਿੱਲੀ ਥਾਂ ਤੇ ਆਪ ਹੈ ਪੈਦੀ..
ਸਾਨੂਂ ਪਾਉਂਦੀ ਸੁੱਕੀ ਥਾਂ , ਓ ਦੁਨੀਆਂ ਵਾਲਿਉ..
ਮਾਂ ਬਿਨਾਂ ਜਗ ਧੁਪ ਹਨੇਰਾ, ਸੁੱਝਾ ਦਿਸਦਾ ਚਾਰ ਚੁਫੇਰਾ...
ਕੋਈ ਨ ਫੜਦਾ ਬਾਂਹ , ਓ ਦੁਨੀਆਂ ਵਾਲਿਉ..
ਮਾਂ ਦੀ ਪੂਜਾ ਰੱਬ ਦੀ ਪੂਜਾ, ਮਾਂ ਤਾਂ ਰੱਬ ਦਾ ਰੂਪ ਹੈ ਦੂਜਾ..
ਮਾਂ ਹੈ ਰੱਬ ਦਾ ਨਾਮ, ਓ ਦੁਨੀਆਂ ਵਾਲਿਉ..
ਮਾਂ ਹੁੰਦੀ ਏ ਮਾਂ, ਓ ਦੁਨੀਆਂ ਵਾਲਿਉ..
ਮਾਂ ਹੈ ਠੰਡੜੀ ਛਾਂ , ਓ ਦੁਨੀਆਂ ਵਾਲਿਉ..
ਮਾਂ ਹੁੰਦੀ ਏ ਮਾਂ, ਓ ਦੁਨੀਆਂ ਵਾਲਿਉ....

ਮਾਂ ਮਿਲ਼ੀ,

ਧੁੱਪ ‘ਚ ਸੜਦੇ ਨੂੰ ਜਦੋਂ ਅੱਜ ਛਾਂ ਮਿਲ਼ੀ, ਮੈਂ ਰੋ ਪਿਆ।
ਬਾਅਦ ਮੁੱਦਤ ਦੇ ਸੀ ਮੈਨੂੰ ਮਾਂ ਮਿਲ਼ੀ, ਮੈਂ ਰੋ ਪਿਆ।
ਓਹੀ ਗਲਵੱਕੜੀ ਦੀ ਖ਼ੁਸ਼ਬੂ, ਓਹੀ ‘ਤ੍ਰਿਪਤਾ’ ਦੀ ਝਲਕ,
ਰੋਣ ਨੂੰ ਸੀ ਜਦ ਮੁਨਾਸਿਬ ਥਾਂ ਮਿਲ਼ੀ, ਮੈਂ ਰੋ ਪਿਆ।

ਰੱਬ ਵਰਗੀ ਹੁੰਦੀ ਮਾਂ .

ਜਦ ਸਭਨਾਂ ਥਾਈਂ .... ਆਪ ਪਹੁੰਚ ਨਾ ਸਕਿਆ ..... ਰੱਬ ਨੇ ਬਣਾਈ ਮਾਂ ,

ਸਭ ਤੋਂ ਵੱਡਾ .... ਇਸ ਦੁਨੀਆਂ ਵਿੱਚ ...... ਤੀਰਥ ਹੁੰਦੀ ਮਾਂ ,

ਮੋਹ -ਮਮਤਾ ਦੀ ..... ਜਿਉਂਦੀ -ਜਾਗਦੀ ਮੂਰਤ ਹੁੰਦੀ ਮਾਂ ,

ਚਿਹਰਾ ਪੜ੍ਹ ਕੇ ਦਿਲ ਬੁੱਝ ਲੈਂਦੀ ਅੰਤਰਜਾਮੀ ਹੁੰਦੀ ਮਾਂ ,

ਕੀ ਹੋਇਆ ਜੇ ..... ਰੱਬ ਨਹੀਂ ਵੇਖਿਆ ..... ਦੋਸਤੋ , ਰੱਬ ਵਰਗੀ ਹੁੰਦੀ ਮਾਂ .

ਮਾਂ ਮੰਜੇ ਤੇ ਡਿੱਗੀ ਹੈ,

ਜਦੋਂ ਨਿੱਕੇ ਹੁੰਦੇਆਂ ਡਿੱਗਦੇ ਸੀ____

ਮਾਂ ਨੇ ਭੱਜ ਕੇ ਚੁੱਕਣਾ ਤੇ ਕਹਣਾ___ਓਹ ਦੇਖ ਕੀੜੀ ਦਾ ਆਟਾ ਡੁੱਲ ਗਿਆ___

ਅੱਜ ਮਾਂ ਮੰਜੇ ਤੇ ਡਿੱਗੀ ਹੈ____ਤੇ ਸਾਨੂੰ ਓਸ ਦਾ ਚੇਤਾ ਹੀ ਭੁੱਲ ਗਿਆ_
ਜਦੋਂ ਨਿੱਕੇ ਹੁੰਦੇਆਂ ਡਿੱਗਦੇ ਸੀ____

ਮਾਂ ਨੇ ਭੱਜ ਕੇ ਚੁੱਕਣਾ ਤੇ ਕਹਣਾ___ਓਹ ਦੇਖ ਕੀੜੀ ਦਾ ਆਟਾ ਡੁੱਲ ਗਿਆ___

ਅੱਜ ਮਾਂ ਮੰਜੇ ਤੇ ਡਿੱਗੀ ਹੈ____ਤੇ ਸਾਨੂੰ ਓਸ ਦਾ ਚੇਤਾ ਹੀ ਭੁੱਲ ਗਿਆ_

ਮਾਂਪਿਆ ਬਿਨ ਸਭ ਰਿਸ਼ਤੇ ਅਧੂਰੇ ,


ਜੇ ਮਾਂ ਨਾ ਹੁੰਦੀ ਤਾਂ ਦੱਸੋ  ਰੋਟੀ ਕੌਣ ਬਣਾਉਂਦਾ ,
ਜੇ ਪਿਉ ਨਾ ਹੁੰਦਾ ਤਾਂ ਦੱਸੋ  ਘਰ ਨੂੰ ਕੌਣ ਚਲਾਉਂਦਾ ,
ਮਾਂਪਿਆ ਬਿਨ ਸਭ ਰਿਸ਼ਤੇ ਅਧੂਰੇ ,
ਫਿਰ ਰਿਸ਼ਤਿਆ ਨੂੰ ਕੌਣ ਨਿਭਾਉਂਦਾ....... 

Thursday, January 19, 2012

ਮਾਂ ਦੀ ਸਿਫਤ ਤਾਂ ਹਰ ਕੋਈ ਕਰ ਜਾਂਦਾ..

ਮਾਂ ਦੀ ਸਿਫਤ ਤਾਂ ਹਰ ਕੋਈ ਕਰ ਜਾਂਦਾ..
ਪਿਤਾ ਕਿਸੇ ਨੂ ਵੀ ਨਹੀਓਂ ਯਾਦ ਰਹਿੰਦਾ...
ਹੁੰਦਾ ਪਿਓ ਵੀ ਰੱਬ ਦਾ ਰੂਪ ਯਾਰੋ...
ਜਿਸ ਦੇ ਸਿਰ ਤੇ ਘਰ ਆਬਾਦ ਰਹਿੰਦਾ
... ਓਹਦੇ ਸੀਨੇ ਚ ਵੀ ਇਕ ਦਿਲ ਹੁੰਦਾ ਏ
... ਜੋ ਔਲਾਦ ਦੀ ਖੁਸ਼ੀ ਲਈ ਸਦਾ ਬੇਤਾਬ ਰਹਿੰਦਾ
ਬੇਹਿਸਾਬ ਪਿਆਰ ਨਹੀ ਦੇਖਦਾ ਕੋਈ
ਬਸ ਓਹਦੇ ਗੁੱਸੇ ਦਾ ਹਰ ਕਿਸੇ 
 ਨੂੰ ਹਿਸਾਬ ਰਹਿੰਦਾ. 

Tuesday, January 10, 2012

ਮੈਂ ਧੀ ਆਪਣੇ ਮਾਪਿਆ ਦੀ.

ਮੈਂ ਧੀ ਆਪਣੇ ਮਾਪਿਆ ਦੀ...
ਆਪਣੀ ਮਾਂ ਦੀ ਕੁਖ ਚੋ ਜਾਈ ਹਾਂ .
ਦੁਨਿਯਾ ਵਲਿਓ ਸਮਝ ਕੇ ਗਲ ਕਰਨੀ.
ਕੇਹੜੇ ਪਾਸਿਓ ਦਸੋ ਮੈਂ ਪਰਾਈ ਹਾਂ...

Monday, January 9, 2012

ਮਾਪੇ ਮਰਨ ’ਤੇ ਹੋਣ ਯਤੀਮ ਬੱਚੇ,

ਮਾਪੇ ਮਰਨ ’ਤੇ ਹੋਣ ਯਤੀਮ ਬੱਚੇ,
ਸਿਰੋਂ ਉੱਠ ਜਾਂਦੀ ਐ ਛਾਂ ਲੋਕੋ।

ਜੱਗ ਚਾਚੀਆਂ ਮਾਸੀਆਂ ਲੱਖ ਹੋਵਣ,
ਕੋਈ ਬਣ ਨਹੀਂ ਸਕਦੀ ‘ਮਾਂ’ ਲੋਕੋ.......

ਲਾਲਚ


ਹਰ ਇਨਸਾਨ ਕਿਸੇ ਲਾਲਚ ਕਰਕੇ ਹਰ ਕੰਮ ਕਰਦਾ ਹੈ ,
ਪਰ ਦੁਨਿਆ ਚ ਇੱਕ ਮਾਂ ਈ ਆ .............
ਜੋ ਬਿਨਾ ਕਿਸੇ ਲਾਲਚ ਕਰਕੇ ਆਪਣੇ ਧੀ -ਪੁੱਤ ਪਾਲਦੀ ਆ !!

ਪਿਓ,,,,,

_ਪਿਉ ਵੀ ਬਚਿਆ ਨੂ ਮਾਂ ਵਾਂਗੂ ਹੀ ਚਾਹੁੰਦਾ ਹੈ,
ਬਸ ਮਾਂ ਨਾਲੋ ਥੋੜਾ ਸਖ਼ਤ ਜਾਣਿਆ ਜਾਂਦਾ ਹੈ,
ਪਰ......ਚੰਗੀ ਮੰਦੀ ਹਰ ਰੀਝ_ਪਿਓ ਹੀ ਲਾਹੁੰਦਾ ਹੈ_

ਮਾਂ ਤੂੰ ਸਚ ਮੁਚ ਰਾਣੀ ਮਾਂ.

ਮਾਂ ਤੂੰ ਸਚ ਮੁਚ ਰਾਣੀ ਮਾਂ.
ਦੁਨੀਆ ਦੀਆਂ ਸਾਰੀਆਂ ਛਾਵਾਂ ਤੋਂ ਮਮਤਾ ਦੀ ਛਾਂ ਨਿਆਰੀ ਏ,
ਤਾਹੀਓ ਤਾਂ ਮੂਹ ਚੋਂ ਮਾਂ ਨਿਕਲੇ ਜਦ ਬਣੇ ਮੁਸੀਬਤ ਭਾਰੀ ਏ,
ਮਾਂ ਤੇਰੇ ਬਾਝੋਂ ਕੋਣ ਭਲਾ ਮੇਰੇ ਦਿਲ ਦੀ ਸੁਣੇ ਕਹਾਣੀ ਮਾਂ.
ਮਾਂ ਤੂੰ ਸਚ ਮੁਚ ਰਾਣੀ ਮਾਂ.

ਮਾਵਾਂ ਦਿਯਾਂ ਗੋਦਾਂ ਦੇ ਵਿਚ ਹੀ ਸਭ ਸਾਧੂ,
ਸੰਤ, ਫ਼ਕੀਰ ਪਲੇ, ਗੁਰੂ ਨਾਨਕ ਤੇ ਦਸ਼ਮੇਸ਼ ਪਿਤਾ ਤੇ ਗੋਦੀ ਵਿਚ ਭਗਤ ਕਬੀਰ ਪਲੇ,
ਮੈਂ ਕੀ ਕੀ ਹੋਰ ਮਿਸਾਲ ਦਿਆਂ, ਸਚ ਦਸਦੀ ਏ ਗੁਰਬਾਣੀ ਮਾਂ.
ਮਾਂ ਤੂੰ ਸਚ ਮੁਚ ਰਾਣੀ ਮਾਂ...●๋•

ਮਾਂ ਨੀ ਲੱਭਣੀ ਮੁੜਕੇ ਦੁਨੀਆਂ ਇੱਕਠੀ ਕਰ ਲੀ

ਤੱਤੀ ਵਾ ਨਾ ਲਾਵੇ ਰੱਬ ਕਦੇ ਮਾਵਾਂ ਨੂੰ..
ਸੰਘਣੇ ਰੁੱਖਾ ਵਰਗੀਆ ਠੰਡੀਂਆ ਛਾਂਵਾ ਨੂੰ ..
ਮਾਵਾਂ ਬਿੱਨ ਰੁੱਲ ਜਾਂਦੀ ਜਿਂਦਗਾਨੀ ਨਿਆਣਿਆ ਦੀ ,,..
ਮਾਵਾਂ ਠੰਡੀਂਆ ਛਾਂਵਾ ਏ ਸੱਚੀ ਗੱਲ ਸਿਆਣਿਆ ਦੀ ...
ਮਾਵਾਂ ਨਾਲੌ ਵੱਧਕੇ ਹੌਰ ਕੌਈ ਲਾਡ ਲਡੌਦਾਂ ਨਹੀ ....
ਡੋਰ ਮੁੜਕੇ ਹੱਥ ਨਹੀ ਆਉਦੀ ਵਰਤ ਚੁੱਕੇ ਭਾਣਿਆ ਦੀ ..
ਮਾਵਾਂ ਠੰਡੀਂਆ ਛਾਂਵਾ ਏ ਸੱਚੀ ਗੱਲ ਸਿਆਣਿਆ ਦੀ
……●๋

ਮਾ ਦਾ ਪਿਆਰ

ਮਾ ਦਾ ਪਿਆਰ
ਮਿਲਦਾ ਐ ,ਨਸੀਬਾ ਵਾਲਿਆਂ ਨੂੰ,
ਇਹ
ਰਿਸ਼ਤਾ ਰੱਬ ਦੀਆਂ ਰਹਿਮਤਾ ਦਾ ,,ਹੋਰ ਕੋਈ
ਰਿਸ਼ਤਾ ਨਹੀ ਐਨਾ ਵਫਾਦਾਰ ਹੂੰਦਾ ,,,,ਉਸ ਘਰ
ਤੋ ਚੰਗਾ ਸ਼ਮਸ਼ਾਨ ਹੁੰਦਾ,,ਜਿਥੇ
ਮਾ ਦਾ ਨਹੀ ਸਤਿਕਾਰ ਹੁੰਦਾ,,,,,ਸੱਤ ਜਨਮ ਤੱਕ
ਨਹੀ ਉਤਾਰ ਸਕਦੀ ਔਲਾਦ..ਕੁਦਰਤ..
ਮਾ ਦੀ ਐਨੀ ਕਰਜਦਾਰ ਹੁੰਦਾ
ਰੱਬ ਵਰਗਾ ਰਿਸ਼ਤਾ ਮਾਂ-ਬਾਪ ਦਾ, ਨਾ ਇਸ ਤੋਂ ਵੱਡਾ ਸੱਚ,
ਝੋਲੀ ਅੱਡ ਕੇ ਲੈ ਲਈਏ, ਜੇ ਦੇਣ ਬਜੁਰਗਾਂ ਮੱਤ,
ਧੀ-ਪੁੱਤ ਨੂੰ ਏਨੀ ਖੁੱਲ ਨਾ ਦੇਈਏ, ਜੋ ਹੱਦਾਂ ਜਾਵੇ ਟੱਪ,
ਜੋ ਇੱਜ਼ਤ ਕਰੇ ਨਾ ਮਾਪਿਆਂ, ਨਾ ਉਸ ਤੋਂ ਵੱਡਾ ਖੱਚ,
ਮਿੱਤਰੋ ਇਹ ਗੱਲਾਂ ਨੇ ਸੱਚ, ਮਿੱਤਰੋ ਇਹ ਗੱਲਾਂ ਨੇ ਸੱਚ

ਪੁੱਤ ਕਿਸੇ ਦਾ ਨਸ਼ੇ ਨਾ ਲਾਈਏ, ਗ਼ਲਤ ਨਾ ਦੇਈਏ ਮੱਤ,
ਹੁਸਨ ਜਵਾਨੀ ਚਾਰ ਦਿਨਾਂ ਦੀ, ਕਦੇ ਨਾ ਚੁੱਕੀਏ ਅੱਤ,
ਥੋੜਾ ਖਾ ਲਓ ਚੰਗਾ ਖਾ ਲਓ, ਭਾਵੇਂ ਮਿਲਦਾ ਹੋਵੇ ਘੱਟ,
ਆਖੇ ਲੱਗ ਸ਼ਰੀਕ ਦੇ ਕਦੇ ਘਰ ਨਾ ਲਈਏ ਪੱਟ,
ਮਿੱਤਰੋ ਇਹ ਗੱਲਾਂ ਨੇ ਸੱਚ, ਮਿੱਤਰੋ ਇਹ ਗੱਲਾਂ ਨੇ ਸੱਚ

ਮਾਂ ਨਾਲ ਮਾਪੇ


ਮਾਂ ਨਾਲ ਮਾਪੇ

ਮਾਂ ਬਿਨਾ ਸਬ  ਸੇਆਪੇ