Saturday, January 21, 2012

ਇੱਕ ਮਾਂ ਦਾ ਪਿਆਰ ਪਿਓ ਦੀ ਫਟਕਾਰ ,

ਇੱਕ ਮਾਂ ਦਾ ਪਿਆਰ , ਦੂਜਾ ਪਿਓ ਦੀ ਫਟਕਾਰ ,
ਕਿਸਮਤ ਨਾਲ ਮਿਲਦੀ ਹੈ ,

ਇੱਕ ਬਾਂਣੀ ਦਾ ਖੁਮਾਰ , ਦੂਜਾ ਰੱਬ ਤੇ ਇਤਬਾਰ ,
ਕਿਸਮਤ ਨਾਲ ਮਿਲਦਾ ਹੈ ,

ਇੱਕ ਮਾਂ ਦੀ ਇੱਛਾ , ਦੂਜਾ ਪੰਜਾਬੀ ਵਿਰਸਾ ,
ਕਿਸਮਤ ਨਾਲ ਮਿਲਦਾ ਹੈ ,

ਮਾਂ ਤਾਂ ਆਖਰ ਮਾਂ ਹੁੰਦੀ ਹੈ.

ਬੋਹੜ ਪਿੱਪਲ ਬੋਹੜ ਪਿੱਪਲ ਦੀ ਛਾਂ ਨਾਲੋਂ,,,,,
ਗੁੜੀ ਮਾਂ ਦੀ ਛਾਂ ਹੁੰਦੀ ਹੈ…..
ਰੱਬ ਵੀ ਆਪਣੀ ਥਾਂ ਠੀਕ,,,,,
ਪਰ ਮਾਂ ਤਾਂ ਆਖਰ ਮਾਂ ਹੁੰਦੀ ਹੈ

ਅੱਜ ਦੀ ਕੁੜੀ ,

ਸਾਗਰ ਬਣਨਾ ਹੈ ਨਦੀ ਤੇ ਨਾਲਿਆਂ ਨੇ ,ਇਕ-ਇਕ ਘਰ ਨੇ ਪਿੰਡ ਤੇ ਗਿਰਾਂ ਬਣਨੈ 

ਕਤਰਾ-ਕਤਰਾ ਜੋ ਮੀਂਹ ਦਾ ਵਰਸਦਾ ਏ , ਅੱਜ ਇਨ੍ਹਾਂ ਕਤਰਿਆਂ ਨੇ ਕੱਲ੍ਹ ਝਨਾ ਬਣਨੈ 

ਇਕ ਨਿੱਕੇ ਜਿਹੇ ਬੀਜ ਨੂੰ ਸੁਟ ਦੇਵੋਂ ,ਇਸੇ ਬੀਜ ਨੇ ਬੋਹੜ ਦੀ ਛਾਂ ਬਣਨੈ 

ਅੱਜ ਦੀ ਕਲੀ ਨੇ ਕੱਲ੍ਹ ਨੂੰ ਫੁੱਲ ਬਣਨੈ ,ਅੱਜ ਦੀ ਕੁੜੀ ਨੇ ਕੱਲ੍ਹ ਨੂੰ ਮਾਂ ਬਣਨੈ .....

ਮਾਂ ਹੁੰਦੀ ਏ ਮਾਂ, ਓ ਦੁਨੀਆਂ ਵਾਲਿਉ..

ਮਾਂ ਹੁੰਦੀ ਏ ਮਾਂ, ਓ ਦੁਨੀਆਂ ਵਾਲਿਉ..
ਮਾਂ ਹੈ ਠੰਡੜੀ ਛਾਂ , ਓ ਦੁਨੀਆਂ ਵਾਲਿਉ..
ਮਾਂ ਬਿਨਾਂ ਕੋਈ ਨ ਲਾਡ ਲਡਾਉਂਦਾ.. ਰੋਂਦਿਆ ਨੂੰ ਨ ਚੁਪ ਕਰਾਉਂਦਾ..
ਖੋ ਲੈਂਦੇ ਟੁੱਕ ਕਾਂ , ਓ ਦੁਨੀਆਂ ਵਾਲਿਉ..
ਬੱਚਿਆ ਦਾ ਦੁਖ ਮਾਂ ਹੈ ਸਹਿਂਦੀ, ਗਿੱਲੀ ਥਾਂ ਤੇ ਆਪ ਹੈ ਪੈਦੀ..
ਸਾਨੂਂ ਪਾਉਂਦੀ ਸੁੱਕੀ ਥਾਂ , ਓ ਦੁਨੀਆਂ ਵਾਲਿਉ..
ਮਾਂ ਬਿਨਾਂ ਜਗ ਧੁਪ ਹਨੇਰਾ, ਸੁੱਝਾ ਦਿਸਦਾ ਚਾਰ ਚੁਫੇਰਾ...
ਕੋਈ ਨ ਫੜਦਾ ਬਾਂਹ , ਓ ਦੁਨੀਆਂ ਵਾਲਿਉ..
ਮਾਂ ਦੀ ਪੂਜਾ ਰੱਬ ਦੀ ਪੂਜਾ, ਮਾਂ ਤਾਂ ਰੱਬ ਦਾ ਰੂਪ ਹੈ ਦੂਜਾ..
ਮਾਂ ਹੈ ਰੱਬ ਦਾ ਨਾਮ, ਓ ਦੁਨੀਆਂ ਵਾਲਿਉ..
ਮਾਂ ਹੁੰਦੀ ਏ ਮਾਂ, ਓ ਦੁਨੀਆਂ ਵਾਲਿਉ..
ਮਾਂ ਹੈ ਠੰਡੜੀ ਛਾਂ , ਓ ਦੁਨੀਆਂ ਵਾਲਿਉ..
ਮਾਂ ਹੁੰਦੀ ਏ ਮਾਂ, ਓ ਦੁਨੀਆਂ ਵਾਲਿਉ....

ਮਾਂ ਮਿਲ਼ੀ,

ਧੁੱਪ ‘ਚ ਸੜਦੇ ਨੂੰ ਜਦੋਂ ਅੱਜ ਛਾਂ ਮਿਲ਼ੀ, ਮੈਂ ਰੋ ਪਿਆ।
ਬਾਅਦ ਮੁੱਦਤ ਦੇ ਸੀ ਮੈਨੂੰ ਮਾਂ ਮਿਲ਼ੀ, ਮੈਂ ਰੋ ਪਿਆ।
ਓਹੀ ਗਲਵੱਕੜੀ ਦੀ ਖ਼ੁਸ਼ਬੂ, ਓਹੀ ‘ਤ੍ਰਿਪਤਾ’ ਦੀ ਝਲਕ,
ਰੋਣ ਨੂੰ ਸੀ ਜਦ ਮੁਨਾਸਿਬ ਥਾਂ ਮਿਲ਼ੀ, ਮੈਂ ਰੋ ਪਿਆ।

ਰੱਬ ਵਰਗੀ ਹੁੰਦੀ ਮਾਂ .

ਜਦ ਸਭਨਾਂ ਥਾਈਂ .... ਆਪ ਪਹੁੰਚ ਨਾ ਸਕਿਆ ..... ਰੱਬ ਨੇ ਬਣਾਈ ਮਾਂ ,

ਸਭ ਤੋਂ ਵੱਡਾ .... ਇਸ ਦੁਨੀਆਂ ਵਿੱਚ ...... ਤੀਰਥ ਹੁੰਦੀ ਮਾਂ ,

ਮੋਹ -ਮਮਤਾ ਦੀ ..... ਜਿਉਂਦੀ -ਜਾਗਦੀ ਮੂਰਤ ਹੁੰਦੀ ਮਾਂ ,

ਚਿਹਰਾ ਪੜ੍ਹ ਕੇ ਦਿਲ ਬੁੱਝ ਲੈਂਦੀ ਅੰਤਰਜਾਮੀ ਹੁੰਦੀ ਮਾਂ ,

ਕੀ ਹੋਇਆ ਜੇ ..... ਰੱਬ ਨਹੀਂ ਵੇਖਿਆ ..... ਦੋਸਤੋ , ਰੱਬ ਵਰਗੀ ਹੁੰਦੀ ਮਾਂ .

ਮਾਂ ਮੰਜੇ ਤੇ ਡਿੱਗੀ ਹੈ,

ਜਦੋਂ ਨਿੱਕੇ ਹੁੰਦੇਆਂ ਡਿੱਗਦੇ ਸੀ____

ਮਾਂ ਨੇ ਭੱਜ ਕੇ ਚੁੱਕਣਾ ਤੇ ਕਹਣਾ___ਓਹ ਦੇਖ ਕੀੜੀ ਦਾ ਆਟਾ ਡੁੱਲ ਗਿਆ___

ਅੱਜ ਮਾਂ ਮੰਜੇ ਤੇ ਡਿੱਗੀ ਹੈ____ਤੇ ਸਾਨੂੰ ਓਸ ਦਾ ਚੇਤਾ ਹੀ ਭੁੱਲ ਗਿਆ_